10 ਦਸੰਬਰ ਨੂੰ ਦਲ ਖ਼ਾਲਸਾ ਵੱਲੋਂ ਮਨਾਇਆ ਜਾ ਰਿਹਾ ਹੈ ਮਨੁੱਖੀ ਅਧਿਕਾਰ ਦਿਵਸ: ਕੰਵਰਪਾਲ ਸਿੰਘ ਬਿੱਟੂ - ਦਲ ਖ਼ਾਲਸਾ ਵੱਲੋਂ ਮਨਾਇਆ ਜਾ ਰਿਹਾ ਹੈ ਮਨੁੱਖੀ ਅਧਿਕਾਰ ਦਿਵਸ
ਅੰਮ੍ਰਿਤਸਰ: ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ, ਜਿਸਦੇ ਚੱਲਦੇ ਅੰਮ੍ਰਿਤਸਰ ਵਿੱਚ ਦਲ ਖ਼ਾਲਸਾ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਘੱਟ ਗਿਣਤੀਆਂ ਦੀ ਇਕੱਤਰਤਾ ਕਰਕੇ ਘੱਟ ਗਿਣਤੀਆਂ ਦੀ ਹੋਂਦ ਬਚਾਉਣ ਲਈ ਵਿਚਾਰ ਵਟਾਂਦਰੇ ਕੀਤੇ ਜਾਣਗੇ ਅਤੇ ਇਸ ਇਕੱਤਰਤਾ ਦੇ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਘੱਟ ਗਿਣਤੀ ਦੀਆਂ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚਣਗੇ। ਸਭ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਨਿੱਜੀ ਹੋਟਲ ਦੇ ਵਿੱਚ ਵਿਚਾਰ ਵਟਾਂਦਰਾ ਕੀਤੇ ਜਾਣਗੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਦਾ ਕਹਿਣਾ ਹੈ ਕਿ ਇਸ ਵਿਚਾਰ ਚਰਚਾ ਦੇ ਵਿੱਚ ਧਾਰਾ 370 ਹਟਾਏ ਜਾਣ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।