108 ਐਂਬੂਲੈਂਸ ਸੇਵਾ ਪ੍ਰਭਾਵਿਤ, ਹੜਤਾਲ 'ਤੇ ਮੁਲਾਜ਼ਮ - ਐਮਰਜੈਂਸੀ ਸੇਵਾਵਾਂ ਦੇਣ ਵਾਲੀ 108 ਐਂਬੂਲੈਂਸ
ਬਠਿੰਡਾ: ਸੂਬੇ ਭਰ ਵਿੱਚ ਐਮਰਜੈਂਸੀ ਸੇਵਾਵਾਂ ਦੇਣ ਵਾਲੀ 108 ਐਂਬੂਲੈਂਸ ਦਾ ਪੰਜਾਬ ਵਿੱਚ ਚੱਕਾ ਜਾਮ ਹੋ ਗਿਆ ਹੈ, ਕੰਪਨੀ ਵੱਲੋਂ ਪਿਛਲੇ ਕਰੀਬ 3 ਮਹੀਨਿਆਂ ਤੋਂ 108 ਐਂਬੂਲੈਂਸ ਦੇ ਡਰਾਈਵਰ ਨੂੰ ਤਨਖਾਹ ਨਾ ਦਿੱਤੇ ਜਾਣ ਦੇ ਰੋਸ ਵਜੋਂ ਪੰਜਾਬ ਵਿੱਚ 2 ਜਗ੍ਹਾ 'ਤੇ ਪ੍ਰਦਰਸ਼ਨ ਕੀਤਾ ਗਿਆ, ਬਠਿੰਡਾ ਵਿੱਚ 14 ਜ਼ਿਲ੍ਹਿਆਂ ਤੋਂ ਲਿਆਂਦੀਆਂ ਗਈਆਂ 108 ਐਂਬੂਲੈਂਸ ਤੇ ਡਰਾਈਵਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਕੰਪਨੀ ਤੇ ਤਨਖਾਹਾਂ ਨਾ ਦੇਣ ਦੇ ਗੰਭੀਰ ਲਾਏ ਹਨ। ਐਂਬੂਲੈਂਸ ਡਰਾਈਵਰ ਦਾ ਕਹਿਣਾ ਹੈ ਕਿ ਲਗਾਤਾਰ ਪ੍ਰਾਈਵੇਟ ਕੰਪਨੀ ਵੱਲੋਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਕਰੀਬ 3 ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲੀਆਂ, ਜਿਸ ਕਾਰਨ ਮਜਬੂਰਨ ਉਨ੍ਹਾਂ ਨੇ ਪੰਜਾਬ ਵਿੱਚ 2 ਜਗ੍ਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।