108 ਐਮਬੂਲੈਂਸ ਦੇ ਕਰਮਚਾਰੀਆਂ ਦੀ ਲਾਪਵਾਹੀ ਨੇ ਲਈ ਲੜਕੀ ਦੀ ਜਾਨ, ਕੋਰੋਨਾ ਦੀ ਸ਼ੱਕੀ ਸਮਝ ਨਹੀਂ ਪਹੁੰਚਾਇਆ ਹਸਪਤਾਲ - corona virus
ਅਬੋਹਰ: ਇਨਸਾਨੀਅਤ ਤੇ ਸਿਹਤ ਸੇਵਾਵਾਂ ਦੇ ਪੇਸ਼ੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਬੱਲੂਆਣੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਬਿਮਾਰ ਲੜਕੀ ਨੂੰ 108 ਐਮਬੂਲੈਂਸ ਨੇ ਹਸਪਤਾਲ ਲੈ ਕੇ ਜਾਣ ਤੋਂ ਮਨ੍ਹਾ ਕੀਤੇ ਜਾਣ ਕਾਰਨ ਲੜਕੀ ਦੀ ਮੌਤ ਹੋ ਗਈ। 108 ਐਂਮਬੂਲੈਸ ਵਿੱਚ ਤਾਇਨਾਤ ਕਰਮਚਾਰੀਆਂ ਨੇ ਲੜਕੀ ਨੂੰ ਕੋਰੋਨਾ ਵਾਇਰਸ ਦੇ ਸ਼ੱਕ ਕਾਰਨ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਪੀੜਤ ਪਰਿਵਾਰ ਨੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਵਿਭਾਗ ਦੀ ਗਲਤ ਮੰਨਦੇ ਹੋਏ ਸਬੰਧਤ ਕਰਮਚਾਰੀਆਂ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ।