ਕਿਸਾਨ ਨੇ ਰੋਕੀ ਅਡਾਨੀ ਗਰੁੱਪ ਦੀ ਮਾਲ ਗੱਡੀ - ਡਾਗਰੂ ਰੇਲਵੇ ਸਟੇਸ਼ਨ
ਮੋਗਾ: ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਆਗੂਆਂ ਵੱਲੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਮੋਗਾ ਵਿਖੇ ਅਡਾਨੀ ਗਰੁੱਪ ਦੀ ਕਣਕ ਨਾਲ ਭਰੀ ਮਾਲ ਗੱਡੀ ਨੂੰ ਡਾਗਰੂ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ। ਉਥੇ ਆਗੂਆਂ ਨੇ ਦੱਸਿਆ ਕਿ ਅਸੀਂ ਇਸ ਦੀ ਜਾਣਕਾਰੀ ਸੰਘਰਸ਼ ਕਮੇਟੀ ਨੂੰ ਭੇਜ ਦਿੱਤੀ ਹੈ ਅਤੇ ਜੋ ਉਨ੍ਹਾਂ ਦਾ ਹੁਕਮ ਆਏਗਾ ਉਸ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।