ਲੁਧਿਆਣਾ 'ਚ 10 ਸਾਲ ਦੀ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਮੌਤ - ludhiana news
ਲੁਧਿਆਣਾ: ਧਾਂਦਰਾ ਰੋਡ ਦੁੱਗਰੀ ਫੇਸ 2 ਦੀ ਰਹਿਣ ਵਾਲੀ ਇੱਕ ਬੱਚੀ ਦੀ ਬੀਤੇ ਦਿਨੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਬੱਚੀ ਦੀ ਉਮਰ ਮਹਿਜ਼ 10 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਤੇਜ਼ ਬੁਖਾਰ ਅਤੇ ਖਾਂਸੀ ਕਾਰਨ ਤਬੀਅਤ ਬਹੁਤ ਵਿਗੜ ਗਈ ਸੀ ਜਿਸ ਕਾਰਨ ਉਸ ਨੂੰ ਉਹ ਹਸਪਤਾਲ ਦਾਖਲ ਕਰਵਾਉਣ ਲਈ ਦਰ ਦਰ ਭਟਕਦੇ ਰਹੇ ਪਰ ਕਿਸੇ ਵੀ ਨਿੱਜੀ ਹਸਪਤਾਲ ਨੇ ਉਸ ਨੂੰ ਦਾਖਲ ਨਹੀਂ ਕੀਤਾ ਜਿਸ ਕਾਰਨ ਬੱਚੀ ਨੇ ਦਮ ਤੋੜ ਦਿੱਤਾ।