ਰੇਲ ਗੱਡੀ ਥੱਲੇ ਆਉਣ 'ਤੇ ਹੋਈ 10 ਸਾਲਾਂ ਬੱਚੇ ਦੀ ਮੌਤ - pathankot news
ਕੁਝ ਦਿਨ ਪਹਿਲਾਂ ਹੀ ਲੁਧਿਆਣਾ ਫਾਟਕ ਉੱਪਰ ਟਰੇਨ ਹਾਦਸੇ ਦੇ 'ਚ ਕੁਝ ਲੋਕ ਫਾਟਕ ਬੰਦ ਹੋਣ ਦੇ ਬਾਵਜੂਦ ਰੇਲਵੇ ਲਾਈਨ ਪਾਰ ਕਰਦੇ ਹੋਏ ਟਰੇਨ ਦੀ ਚਪੇਟ ਵਿੱਚ ਆ ਗਏ ਤੇ ਹੁਣ ਪਠਾਨਕੋਟ ਵਿੱਚ ਵੀ ਅਜਿਹਾ ਹਾਦਸਾ ਵਾਪਰਿਆ ਹੈ। ਦਰਅਸਲ ਇੱਕ ਬੱਚੇ ਦੀ ਜਾਨ 'ਤੇ ਬਣ ਆਈ ਜਦ ਪਠਾਨਕੋਟ ਦੇ ਨਾਲ ਲੱਗਦੇ ਕੰਦਰੋੜੀ ਫਾਟਕ ਬੰਦ ਹੋਣ ਦੇ ਬਾਵਜੂਦ ਬੱਚਾ ਫਾਟਕ ਭੱਜ ਕੇ ਪਾਰ ਕਰਨ ਲੱਗਾ ਤੇ ਟ੍ਰੈਕ ਉੱਤੇ ਟ੍ਰੇਨ ਨੂੰ ਆਉਂਦਾ ਵੇਖ ਘਬਰਾ ਗਿਆ, ਜਿਸ ਤੋਂ ਬਾਅਦ ਉਹ ਲਾਈਨ ਉੱਤੇ ਹੀ ਡਿੱਗ ਗਿਆ ਤੇ ਮਾਲ ਗੱਡੀ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਜਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਨ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।