ਲੁੱਟ-ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦੇ 10 ਮੈਂਬਰ ਨਕਦੀ, ਅਸਲੇ ਅਤੇ ਵਾਹਨਾਂ ਸਮੇਤ ਕਾਬੂ
ਬਠਿੰਡਾ: ਪੁਲਿਸ ਨੇ ਸੋਮਵਾਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਾਕਾਬੰਦੀ ਦੌਰਾਨ ਲੰਬੇ ਸਮੇਂ ਤੋਂ ਲੁੱਟਾਂ ਕਰਨ ਵਾਲੇ ਦੋ ਗਿਰੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਆਈਜੀ ਜਸਕਰਨ ਸਿੰਘ ਨੇ ਦੱਸਿਆ ਇੱਕ 11 ਮੈਂਬਰੀ ਗਿਰੋਹ ਹੈ, ਜੋ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟ ਕਰਦਾ ਸੀ, ਜਿਸ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਲੁੱਟ ਕੀਤੇ 8 ਮੋਟਰਸਾਈਕਲ, ਨਕਦੀ, ਇੱਕ ਪਿਸਤੌਲ ਸਮੇਤ ਕਾਰਤੂਸ, ਏਅਰ ਪਿਸਟਲ, ਅੱਠ ਮੋਬਾਈਲ, ਇੱਕ ਕੁਹਾੜੀ ਤੇ ਇੱਕ ਕਾਪਾ ਬਰਾਮਦ ਕੀਤਾ ਗਿਆ ਹੈ। ਜਦਕਿ ਦੂਜੇ ਏਟੀਐਮ ਲੁੱਟ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਇੱਕ ਪਿਸਤੌਲ, ਲੁੱਟ ਦੇ ਡੇਢ ਲੱਖ ਰੁਪਏ, ਏਅਰ ਪਿਸਟਲ, ਸਕਾਰਪੀਓ ਗੱਡੀ, ਹਾਂਡਾ ਕਾਰ, ਗੈਸ ਕਟਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ।