ਦਸ ਦਿਨ ਪਹਿਲਾਂ ਲਾਪਤਾ ਕੁੜੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ - phagwara jalandhar highway
ਕਈ ਦਿਨਾਂ ਤੋਂ ਲਾਪਤਾ, ਫਗਵੜਾ ਦੀ ਰਹਿਣ ਵਾਲੀ ਕੁੜੀ ਦੀ ਲਾਸ਼ ਭੇਦ ਭਰੇ ਹਾਲਾਤਾਂ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਜਲੰਧਰ-ਫਗਵਾੜਾ ਹਾਈਵੇ ਕੋਲ ਚਹੇੜੂ ਪੁਲ ਕੋਲੋਂ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੁੜੀ ਦਾ ਨਾਂਅ ਵਰਸ਼ਾ ਹੈ, ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਵਰਸ਼ਾ ਰਾਮਾ ਮੰਡੀ ਦੇ ਏਕਤਾ ਨਗਰ ਦੀ ਰਹਿਣ ਵਾਲੀ ਹੈ, ਜੋ ਪਿਛਲੇ ਨੌ ਦਿਨਾਂ ਤੋਂ ਲਾਪਤਾ ਸੀ। ਪੁਲਿਸ ਕਈ ਦਿਨਾਂ ਤੋਂ ਵਰਸ਼ਾ ਦੀ ਤਲਾਸ਼ ਕਰ ਰਿਹਾ ਸੀ ਪਰ ਪੁਲਿਸ ਨੂੰ ਵਰਸ਼ਾ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਮਾਂ ਨੂੰ ਸ਼ੱਕ ਹੈ ਕਿ ਉਸ ਦੀ ਕੁੜੀ ਨੂੰ ਫਗਵਾੜਾ ਵਿੱਚ ਰਹਿਣ ਵਾਲੇ ਇੱਕ ਮੁੰਡੇ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਮਾਰਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।