ਜਲੰਧਰ 'ਚ ਸੜਕ ਹਾਦਸੇ ਵਿੱਚ 1 ਦੀ ਮੌਤ - ਜਲੰਧਰ ਦੇ ਐਸਜੀਐਲ ਹਸਪਤਾਲ ਵਿੱਚ 1 ਦੀ ਮੌਤ
ਜਲੰਧਰ: ਜਲੰਧਰ ਦੇ 66 ਫੁੱਟੀ ਰੋਡ 'ਤੇ 2 ਟੈਂਪੂਆਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ 'ਤੇ ਇੱਕ ਆਟੋ ਚਾਲਕ ਇਸ ਦੌਰਾਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ ਜੋ ਕਿ ਰੋਡ 'ਤੇ ਹੀ ਤੜਫਦਾ ਰਿਹਾ, ਕਿਸੇ ਵੱਲੋਂ ਵੀ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ ਗਿਆ। 20 ਤੋਂ 25 ਮਿੰਟ ਬਾਅਦ ਇੱਕ ਰਾਹਗੀਰ ਅੰਕੁਰ ਚੱਢਾ ਉੱਧਰ ਪੁੱਜੇ। ਜਿਨ੍ਹਾਂ ਵੱਲੋਂ ਘਾਇਲ ਵਿਅਕਤੀ ਨੂੰ ਜਲੰਧਰ ਦੇ ਐਸਜੀਐਲ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਜੈਰਾਮ ਯਾਦਵ ਵਜੋਂ ਹੋਈ ਹੈ ਜੋ ਕਿ ਡੇਅਰੀਆਂ ਦੇ ਵਿੱਚ ਕੰਮ ਕਰਦਾ ਸੀ। ਉਥੇ ਹੀ ਇਸ ਸਬੰਧੀ ਮੌਕੇ 'ਤੇ ਪੁੱਜੇ ਥਾਣਾ ਨੰਬਰ 7 ਦੇ ਐਸ.ਐਚ.ਓ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸਦੇ ਵਿੱਚ ਐਫ਼ਆਈਆਰ ਦਰਜ ਕਰ ਕੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।