ਜਲੰਧਰ 'ਚ ਗੈਰ ਕਾਨੂੰਨੀ ਢੰਗ ਨਾਲ ਦਰਖ਼ਤ ਕੱਟਦਾ 1 ਵਿਅਕਤੀ ਕਾਬੂ, 2 ਫਰਾਰ - ਗੈਰ ਕਾਨੂੰਨੀ ਢੰਗ ਨਾਲ ਦਰਖ਼ਤ ਵੰਢਣ ਦਾ ਮਾਮਲਾ
ਜਲੰਧਰ :ਕਸਬਾ ਫਿਲੌਰ ਦੇ ਪਿੰਡ ਅਕਲਪੁਰ ਵਿਖੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ 1 ਵਿਅਕਤੀ ਨੂੰ ਚੋਰੀ ਨਾਲ ਟਾਹਲੀ ਦੇ ਦਰਖ਼ਤ ਵੱਡਦੇ ਹੋਏ ਕਾਬੂ ਕੀਤਾ ਗਿਆ ਹੈ। ਜਦੋਂ ਕਿ ਉਸ ਦੇ 2 ਸਾਥੀ ਮੌਕੇ ਤੇ ਫਰਾਰ ਹੋ ਗਏ। ਪੰਜਾਬ 'ਚ ਗੈਰ ਕਾਨੂੰਨੀ ਢੰਗ ਨਾਲ ਲਗਾਤਾਰ ਰੁੱਖਾਂ ਦੀ ਕਟਾਈ ਹੋ ਰਹੀ ਹੈ। ਇਸ ਦੇ ਚਲਦੇ ਜੰਗਲਾਤ ਵਿਭਾਗ ਵੱਲੋਂ ਥਾਂ -ਥਾਂ ਉੱਤੇ ਰੁੱਖ ਲਗਾਏ ਜਾ ਰਹੇ ਹਨ ਤੇ ਲੋਕਾਂ ਨੂੰ ਵੀ ਰੁੱਖ ਲਾਉਂਣ ਦੀ ਅਪੀਲ ਕੀਤੀ ਜਾ ਰਹੀ ਹੈ। ਜਦੋਂ ਪਿੰਡ ਅਕਲਪੁਰ ਦੇ ਜੰਗਲਾਂ ਵਿੱਚ ਤਿੰਨ ਲੋਕ ਟਾਹਲੀ ਦੇ ਦਰਖ਼ਤ ਵੰਢ ਰਹੇ ਸਨ ਤਾਂ ਜੰਗਲਾਤ ਵਿਭਾਗ ਦੇ ਕਰਮਚਾਰੀ ਉਥੇ ਪਹੁੰਚੇ। ਉਨ੍ਹਾਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਦੋ ਫਰਾਰ ਹੋ ਗਏ। ਮੁੱਢਲੀ ਪੁੱਛਗਿੱਛ ਵਿੱਚ ਉਕਤ ਵਿਅਕਤੀ ਨੇ ਪਿੰਡ ਦੇ ਹੀ ਮੋਹਨ ਲਾਲ ਨਾਂਅ ਦੇ ਵਿਅਕਤੀ ਵੱਲੋਂ ਰੁੱਖ ਕਟਾਏ ਜਾਣ ਦੀ ਗੱਲ ਆਖੀ।