ਬੈਂਕ ਤੋਂ ਲੋਨ ਲੈ ਕੇ ਨੌ ਦੋ ਗਿਆਰਾਂ ਹੋਣ ਲਈ ਕੀਤਾ ਖੁਦਕੁਸ਼ੀ ਦਾ ਡਰਾਮਾ
ਬੈਂਕ ਤੋਂ 9 ਲੱਖ ਦਾ ਲੋਨ ਲਏ ਹੋਏ ਪੈਸੇ ਹੜੱਪਣ ਲਈ ਇਕ ਵਿਅਕਤੀ ਵਲੋਂ ਖੁਦਕਸ਼ੀ ਦਾ ਡਰਾਮਾ ਰੱਚਿਆ ਗਿਆ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਐਸਪੀਡੀ ਹਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ ਮੁਲਜ਼ਮ ਹਰੀ ਸਿੰਘ ਨੇ ਪਟਿਆਲਾ ਤੋਂ ਇਕ ਟਰੱਕ ਤੋਂ ਖ਼ਰੀਦਿਆਂ ਜਿਸ ਲਈ ਉਸ ਵਲੋਂ ਪਹਿਲਾ 1-1 ਲੱਖ ਦੇ ਚੈਕ ਦਿੱਤਾ ਗਿਆ। ਟਰੱਕ ਨਾਮ ਹੋਣ 'ਤੇ ਹਰੀ ਸਿੰਘ ਵਲੋਂ ਐਸਬੀਆਈ ਬੈਂਕ ਤੋਂ 9 ਲੱਖ ਰੁਪਏ ਦਾ ਲੋਨ ਕਰਵਾਇਆ ਗਿਆ। ਐਸਪੀਡੀ ਹਰਪਾਲ ਸਿੰਘ ਨੇ ਦੱਸਿਆ ਕਿ ਹਰੀ ਸਿੰਘ 3 ਨਵੰਬਰ ਦਾ ਲਾਪਤਾ ਸੀ ਜਿਸ ਦੇ ਕੱਪੜੇ 9 ਨਵੰਬਰ ਨੂੰ ਮਿਲੇ ਹਨ। ਜਿਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਇੰਨੇ ਦਿਨਾਂ ਦੇ ਇੱਥੇ ਪਏ ਹਨ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਵਿਅਕਤੀ ਦਾ ਨਾਮ ਵੀ ਫ਼ਰਜ਼ੀ ਸੀ ਜਿਸ ਦਾ ਅਸਲੀ ਨਾਮ ਮੋਹਣ ਸਿੰਘ ਹੈ ਜੋ ਧੂਰੀ ਦੇ ਨੇੜੇ ਦਾ ਰਹਿਣ ਵਾਲਾ ਹੈ, ਜੋ ਕਿ ਹੁਣ ਸਮਰਾਲਾ ਵਿੱਚ ਰਹਿ ਰਿਹਾ ਸੀ ਤੇ ਉਸ ਪੱਕਾ ਪਤਾ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਮਨਜੀਤ ਕੌਰ ਵੀ ਇਸ ਦੀ ਅਸਲੀ ਪਤਨੀ ਨਹੀਂ ਹੈ। ਇਨ੍ਹਾਂ ਵਲੋਂ ਬੈਂਕ ਨਾਲ 9 ਲੱਖ ਦੀ ਠੱਗੀ ਮਾਰੀ ਗਈ। ਪਿੰਡ ਅਲਾਦਾਦਪੁਰ ਨੇੜੇ ਧੂਰੀ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਅੱਗੇ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਕੁੱਝ ਵਿਅਕਤੀਆਂ ਨੇ ਬਹੁਤ ਤੰਗ ਕੀਤਾ ਹੋਇਆ ਸੀ।