ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੇ ਪਦਾਰਥ ਕੀਤੇ ਬਰਾਮਦ - ਨਸ਼ੀਲੇ ਪਦਾਰਥ ਕੀਤੇ ਬਰਾਮਦ
ਸ੍ਰੀ ਮੁਕਤਸਰ ਸਾਹਿਬ: ਚੋਣ ਜ਼ਾਬਤੇ (Election Code) ਦੌਰਾਨ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾਂ ਮਿਲੀ ਜਦੋਂ ਐੱਨ.ਡੀ.ਪੀ.ਐੱਸ. ਐਕਟ (NDPS Act) ਤਹਿਤ 37 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 44 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਐਕਸਾਈਜ਼ ਐਕਟ ਤਹਿਤ 105 ਮੁਕੱਦਮੇ ਦਰਜ ਕਰਕੇ ਨਾਸਿਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਇਸ ਦੌਰਾਨ 15 ਪੀ.ਓ. ਅਤੇ 2 ਪੈਰੋਲ ਜੰਪਰਾਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ.ਡੀ. ਨੇ ਦੱਸਿਆ ਕਿ ਇਸ ਸਮੇਂ ਦੌਰਾਨ 3.750 ਗ੍ਰਾਮ ਅਫੀਮ, 51.650 ਗ੍ਰਾਮ ਚੂਰਾ ਪੋਸਤ, 5935 ਨਸ਼ੀਲੀਆ ਗੋਲੀਆਂ, 5 ਸ਼ੀਸ਼ੀਆਂ, 853 ਲਿਟਰ ਦੇਸੀ ਸ਼ਰਾਬ, ਸ਼ਰਾਬ ਦੇਸੀ ਠੇਕਾ 1913 ਲਿਟਰ ਲਾਹਣ, 6 ਭੱਠੀਆਂ ਅਤੇ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ ਹੈ।
Last Updated : Feb 3, 2023, 8:18 PM IST