ਕੈਂਸਰ ਨੂੰ ਮਾਤ ਤਾਂ ਦੇ ਦਿੱਤੀ ਪਰ ਕ੍ਰਿਕਟ 'ਚ ਧਮਾਕੇਦਾਰ ਵਾਪਸੀ ਨਹੀਂ ਕਰ ਪਾਏ ਯੁਵਰਾਜ
12 ਦਸੰਬਰ 1981 ਨੂੰ ਚੰਡੀਗੜ੍ਹ 'ਚ ਜੰਮੇ ਯੁਵਰਾਜ ਸਿੰਘ ਨੇ ਦੁਨੀਆਂ ਭਰ 'ਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਅਤੇ ਇਸ ਸਿਲਸਿਲੇ ਦਾ ਅਗਾਜ਼ ਹੋਇਆ ਘਰੇਲੂ ਕ੍ਰਿਕਟ ਦੀ ਕੂਚ-ਬਿਹਾਰ ਟ੍ਰਾਫ਼ੀ ਤੋਂ, ਜਦੋਂ ਪਹਿਲੀ ਵਾਰ ਪੰਜਾਬ ਕ੍ਰਿਕਟ ਟੀਮ ਵੱਲੋਂ ਯੁਵਰਾਜ ਨੇ 300 ਤੋਂ ਵੱਧ ਰਨ ਬਣਾਏ ਸਨ। ਇਸ ਮੈਚ ਰਾਹੀਂ ਯੁਵਰਾਜ ਨੇ ਕ੍ਰਿਕਟ ਜਗਤ 'ਚ ਆਪਣੀ ਦਸਤਕ ਦਿੱਤੀ ਸੀ। ਆਪਣੇ ਕ੍ਰਿਕਟ ਦੇ ਸਫ਼ਰ 'ਚ ਯੁਵਰਾਜ ਨੇ ਬਹੁਤ ਨਾਂਅ ਕਮਾਇਆ, ਕੈਂਸਰ ਦੀ ਜੰਗ ਨਾਲ ਵੀ ਲੜੇ ਪਰ ਕੈਂਸਰ ਨਾਲ ਲੜਣ ਤੋਂ ਬਾਅਦ ਉਹ ਕ੍ਰਿਕਟ 'ਚ ਦਮਦਾਰ ਵਾਪਸੀ ਨਾ ਕਰ ਪਾਏ।
Last Updated : Jun 10, 2019, 11:58 PM IST