ਵਿਦੇਸ਼ ਬੈਠੇ ਪੰਜਾਬ ਦੇ ਗੈਂਗਸਟਰ ‘ਤੇ ਮਾਮਲਾ ਦਰਜ ਕਿਉਂ ? - abroad
ਬਠਿੰਡਾ: ਬੀਤੇ ਦਿਨੀਂ ਕੁਝ ਗੈਂਗਸਟਰਾਂ (Gangsters) ਵੱਲੋਂ ਇੱਕ ਵਪਾਰੀ ਦੇ ਘਰ ਨੂੰ ਅੱਗ (Fire) ਲਗਾਉਣ ਅਤੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਸੀ। ਪੁਲਿਸ (Police) ਨੇ ਮਾਮਲੇ ਵਿੱਚ ਕੁੱਲ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਐੱਸ.ਪੀ.ਡੀ. ਬਲਵਿੰਦਰ ਸਿੰਘ ਨੇ ਕਿਹਾ, ਕਿ ਗੈਂਗਰਸਟਰ ਗੋਲਡੀ ਬਰਾੜ ਵੱਲੋਂ ਜੋ ਫੋਨ ਵਰਤਿਆ ਗਿਆ ਸੀ, ਉਸ ਦੀ ਡਿਟੇਲ ਪੁਲਿਸ ਵੱਲੋਂ ਕਢਵਾਈ ਜਾ ਰਹੀ ਹੈ। ਪੁਲਿਸ ਨੇ ਬਠਿੰਡਾ ਦੇ ਰਹਿਣ ਵਾਲੇ ਚਿੰਕੀ ਨੂੰ ਗ੍ਰਿਫ਼ਤਾਰ (Arrested) ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।