'ਔਰਤਾਂ ਵੱਲੋਂ ਔਰਤਾਂ ਦੇ ਨਾਲ ਕੀਤੀ ਕੁੱਟਮਾਰ' - ਕੁੱਟਮਾਰ
ਮਲੇਰਕੋਟਲਾ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਕੁਝ ਔਰਤਾਂ ਵੱਲੋਂ 2 ਔਰਤ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਨ੍ਹਾਂ ਔਰਤਾਂ ਦਾ ਇਲਜ਼ਾਮ ਹੈ, ਕਿ ਇਨ੍ਹਾਂ ਦੋਵੇਂ ਔਰਤਾਂ ਵੱਲੋਂ ਉਨ੍ਹਾਂ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਔਰਤਾ ਦਾ ਕਹਿਣਾ ਹੈ, ਕਿ ਜਦੋਂ ਉਹ ਦੁਕਾਨ ਵਿੱਚ ਸਮਾਨ ਲੈ ਰਹੀਆਂ ਸਨ, ਤਾਂ ਇਨ੍ਹਾਂ ਦੋਵਾਂ ਔਰਤਾਂ ਨੇ ਉਨ੍ਹਾਂ ਦਾ ਪਰਸ ਚੋਰੀ ਕਰ ਲਿਆ। ਪਰ ਇਨ੍ਹਾਂ ਦੋਵਾਂ ਦੀ ਚੋਰੀ ਸਮੇਂ ਰਹਿੰਦੇ ਹੀ ਫੜੀ ਗਈ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਔਰਤਾਂ ਨੂੰ ਦੁਕਾਨ ਤੋਂ ਬਾਹਰ ਕੱਢੇ ਕੇ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਇਹ ਦੋਵੇਂ ਔਰਤਾਂ ਆਪਣੀ ਗਲਤੀ ਲਈ ਮੁਆਫੀ ਵੀ ਮੰਗ ਦੀਆਂ ਨਜ਼ਰ ਆਈਆ।