ਵਤਨ ਪਰਤੇ ਓਲੰਪਿਅਨ ਮੈਡਲਿਸਟ ਦਾ ਹੋਇਆ ਜ਼ੋਰਦਾਰ ਸਵਾਗਤ, ਕੇਕ ਕੱਟ ਮਨਾਈ ਖੁਸ਼ੀ - ਵਤਨ ਪਰਤੇ ਓਲੰਪਿਅਨ ਮੈਡਲਿਸਟ
ਨਵੀਂ ਦਿੱਲੀ : ਟੋਕਿਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਅੱਜ ਭਾਰਤੀ ਮੈਡਲਿਸਟ ਵਤਨ ਪਰਤੇ। ਭਾਰਤ ਨੇ ਟੋਕੀਓ ਵਿੱਚ ਆਪਣੇ ਓਲੰਪਿਕ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਇਸ ਵਾਰ ਲੰਡਨ ਓਲੰਪਿਕਸ ਦੀ ਮੈਡਲ ਸੂਚੀ ਨੂੰ ਪਿੱਛੇ ਛੱਡਦੇ ਹੋਏ ਕੁੱਲ 7 ਤਮਗੇ ਜਿੱਤੇ ਹਨ। ਭਾਰਤ ਨੂੰ 2008 ਤੋਂ ਬਾਅਦ ਪਹਿਲੀ ਵਾਰ ਸੋਨ ਤਮਗਾ ਵੀ ਮਿਲਿਆ। ਇਸ ਮੌਕੇ ਖਿਡਾਰੀਆਂ ਦੇ ਸਨਮਾਨ ਵਿੱਚ ਇੱਕ ਨਿੱਜੀ ਹੋਟਲ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਜਿਥੇ ਖਿਡਾਰੀਆਂ ਨੇ ਕੇਕ ਕੱਟ ਕੇ ਖੁਸ਼ੀ ਮਨਾਈ, ਉਥੇ ਹੀ ਦੇਸ਼ ਵਾਸੀਆਂ ਨੇ ਨੱਚ ਗਾ ਕੇ ਢੋਲ ਤੇ ਬਾਜਿਆਂ ਨਾਲ ਏਅਰਪੋਰਟ 'ਤੇ ਓਲੰਪਿਅਨ ਮੈਡਲਿਸਟ ਦਾ ਜ਼ੋਰਦਾਰ ਸਵਾਗਤ ਕੀਤਾ।