ਕਾਂਗਰਸੀ ਸਰਪੰਚਾਂ ਦੀ ਕਾਂਗਰਸ ਖ਼ਿਲਾਫ਼ ਬਗਾਵਤ - Congress Sarpanches
ਫ਼ਿਰੋਜ਼ਪੁਰ: ਕਾਂਗਰਸੀ ਸਰਪੰਚਾਂ ਨੇ ਆਪਣੀ ਹੀ ਸਰਕਾਰ ਵਿੱਚ ਅਫ਼ਸਰ ਸ਼ਾਹੀ ‘ਤੇ ਸਵਾਲ ਚੁੱਕੇ ਹਨ। ਇਨ੍ਹਾਂ ਸਰਪੰਚਾਂ ਦਾ ਕਹਿਣਾ ਹੈ, ਕਿ ਅਫ਼ਸਰ ਸਰਪੰਚਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਸ ਮੌਕੇ ਇਨ੍ਹਾਂ ਸਰਪੰਚਾਂ ਵੱਲੋਂ ਐੱਸ.ਡੀ.ਐੱਮ. ‘ਤੇ ਇਲਜ਼ਾਮ ਲਗਾਏ ਗਏ ਹਨ, ਕਿ ਐੱਸ.ਡੀ.ਐੱਮ. ਨੇ ਉਨ੍ਹਾਂ ‘ਤੇ ਝੂਠੀ ਇਨਕੁਆਰੀ ਕੀਤੀ ਹੈ। ਇਨ੍ਹਾਂ ਸਰਪੰਚਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐੱਸ.ਡੀ.ਐੱਮ. ਅਮਿਤ ਗੁਪਤਾ ਦਾ ਤਬਾਦਲਾ ਹੋ ਚੁੱਕਿਆ ਹੈ, ਅਤੇ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ, ਕਿ ਇਹ ਮਾਮਲਾ ਹਾਈਕੋਰਟ ਵਿੱਚ ਹੈ। ਇਸ ਉੱਤੇ ਕੁਝ ਨਹੀਂ ਬੋਲਣਗੇ।