IPL 12: ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੌਰ ਵਿਚਕਾਰ ਮੁਕਾਬਲਾ ਅੱਜ - ਮੁੰਬਈ ਇੰਡੀਅਨਜ਼
ਮੁੰਬਈ: ਆਈਪੀਐੱਲ ਦੇ 12ਵੇਂ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਤੋਂ ਬਾਅਦ ਪਹਿਲੀ ਜਿੱਤ ਹਾਸਲ ਕਰਨ ਵਾਲੀ ਰਾਇਲ ਚੈਲੇਂਜਰਜ਼ ਬੈਂਗਲੌਰ ਦੀ ਟੀਮ ਸੋਮਵਾਰ ਨੂੰ ਵਾਨਖੇੜਾ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੈਂਗਲੌਰ ਦੀ ਟੀਮ ਆਈਪੀਐੱਲ ਦੇ ਇਤਿਹਾਸ 'ਚ ਦੂਜੀ ਅਜਿਹੀ ਟੀਮ ਹੈ ਜਿਸ ਨੂੰ ਲੀਗ ਦੇ ਸ਼ੁਰੂਆਤੀ 6 ਮੈਚਾਂ 'ਚ ਹਾਰ ਦਾ ਸਾਹਮਣੇ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਦਿੱਲੀ ਕੈਪਿਟਲਜ਼ ਨੂੰ 2013 'ਚ ਸ਼ੁਰੂਆਤੀ 6 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।