'ਹਰਜੀਤਾ' ਨੂੰ ਨੈਸ਼ਨਲ ਐਵਾਰਡ ਮਿਲਣ 'ਤੇ ਹਾਕੀ ਖਿਡਾਰੀ ਹਰਜੀਤ ਨੇ ਕੀਤਾ ਲੋਕਾਂ ਦਾ ਧੰਨਵਾਦ - national award
66ਵੇਂ ਨੈਸ਼ਨਲ ਫ਼ਿਲਮ ਐਵਾਰਡ 'ਚ ਪੰਜਾਬੀ ਫਿਲਮ 'ਹਰਜੀਤਾ' ਨੂੰ ਖੇਤਰੀ ਫ਼ਿਲਮ ਦੀ ਸ਼੍ਰੇਣੀ 'ਚ ਬੈਸਟ ਫ਼ਿਲਮ ਐਵਾਰਡ ਵਜੋਂ ਨਿਵਾਜਿਆ ਗਿਆ ਹੈ। ਇਸ ਫ਼ਿਲਮ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਕੀਤਾ ਸੀ ਜਿਸ ਵਿੱਚ ਪੰਜਾਬੀ ਗਇਕ ਐਮੀ ਵਿਰਕ ਨੇ ਮੁੱਖ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਭਾਰਤੀ ਹਾਕੀ ਟੀਮ ਦੇ ਖ਼ਿਡਾਰੀ ਹਰਜੀਤ ਸਿੰਘ ਦੇ ਜੀਵਨ ਉੱਤੇ ਬਣੀ ਹੈ। ਐਵਾਰਡ ਮਿਲਣ ਤੋਂ ਬਾਅਦ ਹਰਜੀਤ ਸਿੰਘ ਨੇ ਆਪਣੀ ਖੁਸ਼ੀ ਈਟੀਵੀ ਭਾਰਤ ਨਾਲ ਸਾਂਝੀ ਕਰਦੇ ਹੋਏ ਲੋਕਾਂ ਦਾ ਧੰਨਵਾਦ ਕੀਤਾ।