ਬੇਅਦਬੀ ਮਾਮਲੇ 'ਚ ਨਾਮਜਦ ਡੇਰਾ ਪ੍ਰੇਮੀ ਘਰ ਦਾਖਲ ਹੋਣ ਵਾਲਾ ਵਿਅਕਤੀ ਗ੍ਰਿਫ਼ਤਾਰ - ਬੇਅਦਬੀ
ਫਰੀਦਕੋਟ: ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜਦ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਨੂੰ ਲਗਾਤਾਰ ਜਾਨੋਂ ਮਾਰਨੇ ਦੀਆਂ ਧਮਕੀਆਂ ਮਿਲ ਰਹੀ ਸਨ ਅਤੇ ਪਿਛਲੇ ਮਹੀਨੇ ਜ਼ਿਲ੍ਹੇ ਦੇ ਪਿੰਡ ਡੱਗੋ ਰੋਮਾਣਾ ਦੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਇੱਕ ਕਾਰ ਸਵਾਰ ਲੋਕਾਂ ਵੱਲੋਂ ਦਾਖ਼ਿਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਵਿੱਚ ਪੁਲਿਸ ਨੇ ਮੁਲਜ਼ਮ ਦੀ ਪਛਾਣ ਕੀਤੀ ਗਈ ਸੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਕਾਰ (CAR) ਸਵਾਰ ਨੌਜਵਾਨ (Young) ਨੂੰ ਪੁਲਿਸ (POLICE) ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮੁਲਜ਼ਮ ਤੋਂ 2 ਪਿਸਟਲਾ (Pistol) ਤੇ 10 ਕਾਰਤੂਸ ਬਰਾਮਦ ਕੀਤੇ ਹਨ।