ਸੜਕ ਹਾਦਸੇ ‘ਚ 17 ਸਾਲਾਂ ਲੜਕੀ ਦੀ ਮੌਤ, ਇਸ ਤਰ੍ਹਾਂ ਗਈ ਜਾਨ - Road accidents
ਬਟਾਲਾ: ਪਿੰਡ ਧੌਲਪੁਰ ਦੀ ਰਹਿਣ ਵਾਲੀ ਇੱਕ 17 ਸਾਲ ਦੀ ਕੁੜੀ ਦੀ ਸੜਕ ਹਾਦਸੇ (Road accidents) ਵਿੱਚ ਮੌਤ (DEATH) ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਅਰਬਦੀਪ ਕੌਰ ਵਜੋਂ ਪਛਾਣ ਹੋਈ ਹੈ। ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਰੋਡ ਨੇੜੇ ਖ਼ਤੀਬਾ ਮੋੜ ‘ਤੇ ਸਕੂਟਰੀ ਦੀ ਟਰੈਕਟਰ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਅਰਬਦੀਪ ਕੌਰ ਗੰਭੀਰ ਜ਼ਖ਼ਮੀ (Injured) ਹੋ ਗਈ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ (Hospital) ਲਿਆਉਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੀ ਫੋਨ ‘ਤੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਉਹ ਤੁਰੰਤ ਹਸਪਤਾਲ (Hospital) ਪਹੁੰਚ ਜਿੱਥੇ ਉਸ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਹੈ।