ਕੈਨੇਡਾ ‘ਚ ਜ਼ੇਰੇ ਇਲਾਜ ਧੀ ਲਈ ਪਿਓ ਵੱਲੋਂ ਮਦਦ ਦੀ ਅਪੀਲ - Father appeals for help
ਨਾਭਾ: ਚੰਗੇ ਭਵਿੱਖ ਦੀ ਖਾਤਰ ਭਾਰਤ ਛੱਡ ਵਿਦੇਸ਼ਾਂ ਵਿੱਚ ਜਾ ਰਹੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਵੱਡੀਆਂ-ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਨਾਭੇ ਤੋਂ ਸਾਹਮਣੇ ਆਇਆ ਹੈ। ਇੱਥੇ ਦੀ ਰਹਿਣਾ ਵਾਲੀ ਜਸਪ੍ਰੀਤ ਕੌਰ ਜੋ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ, ਜੋ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਤੇ ਪਿਛਲੇ 13 ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮੌਕੇ ਜਸਪ੍ਰੀਤ ਦੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ, ਕਿ ਸਰਕਾਰ ਉਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਦੇਵੇ, ਤਾਂ ਜੋਂ ਉਹ ਉੱਥੇ ਜਾ ਕੇ ਆਪਣੀ ਬੇਟੀ ਦੀ ਦੇਖ-ਭਾਲ ਕਰ ਸਕਣ। ਪਰਿਵਾਰ ਮੁਤਾਬਿਕ ਜਸਪ੍ਰੀਤ ਕੌਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਅਤੇ ਅਜਿਹੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ।