ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ 'ਚ ਮਨਾਇਆ ਗਿਆ ਡਾ. ਜਕਾਰੋ ਕਾਨੋ ਦਾ ਜਨਮ ਦਿਨ - ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ
ਗੁਰਦਾਸਪੁਰ : ਸ਼ਹਿਰ ਦੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਡਾ. ਜਕਾਰੋ ਕਾਨੋ ਦਾ 161 ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਜੂਡੋ ਦੇ ਖਿਡਾਰੀਆਂ, ਉਨ੍ਹਾਂ ਦੇ ਕੋਚ ਨੇ ਹਿੱਸਾ ਲਿਆ। ਇਸ ਸਮਾਗਮ 'ਚ ਐਸਐਚਓ ਜਤਿੰਦਰ ਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਥੋ ਦੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਡਾ. ਜੋਕਾਰੋ ਕਾਨੋੋ ਨੂੰ ਜੂਡੋ ਖੇਡ ਦੇ ਪਿਤਾਮਾ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਵੱਲੋਂ ਇਹ ਖੇਡ ਆਤਮ ਰੱਖਿਆ ਸਿਖਾਉਣ ਲਈ ਸ਼ੁਰੂ ਕੀਤੀ ਗਈ ਸੀ। ਇਹ ਖੇਡ ਇੱਕ ਦੂਜੇ ਨਾਲ ਭਾਈਚਾਰੇ ਨੂੰ ਵਧਾਵਾ ਦਿੰਦੀ ਹੈ। ਐਸਐਚਓ ਜਤਿੰਦਰ ਪਾਲ ਨੇ ਕਿਹਾ ਕਿ ਸਾਨੂੰ ਮਿੱਥੇ ਗਏ ਨਿਸ਼ਾਨੇ ਤੋਂ ਭਟਕਣ ਦੀ ਬਜਾਏ ਅਨੁਸ਼ਾਸਨ 'ਚ ਰਹਿ ਕੇ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਤ ਕੀਤਾ।