'ਕਾਂਗਰਸ ਨੂੰ ਬਚਾਉਣ ਲਈ ਲਿਆ ਕੈਪਟਨ ਦਾ ਅਸਤੀਫ਼ਾ' - ਕੈਪਟਨ
ਚੰਡੀਗੜ੍ਹ: ਅਕਾਲੀ ਆਗੂ (Akali leaders) ਦਲਜੀਤ ਚੀਮਾ ਨੇ ਕਾਂਗਰਸ ‘ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਵਿੱਚ ਆਪਣੀ ਪਾਰਟੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੋਂ ਅਸਤੀਫ਼ਾ ਲਿਆ ਹੈ। ਉਨ੍ਹਾਂ ਕਿਹਾ 2017 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਨ। ਉਹ ਪੂਰੇ ਨਾ ਹੋਣ ਕਰਕੇ ਪੰਜਾਬ ਵਿੱਚ ਕਾਂਗਰਸ (Congress) ਦਾ ਅਕਸ ਖ਼ਰਾਬ ਹੁੰਦਾ ਜਾ ਰਿਹਾ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਹੁਣੇ ਹੀ ਚੋਣਾਂ ਹੋ ਜਾਣ ਤਾਂ ਪੰਜਾਬ ਨੂੰ ਇੱਕ ਨਵੀਂ ਤੇ ਇਮਾਨਦਾਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਮਿਲੇਗੀ।