ਕੈਬਨਿਟ ਮੰਤਰੀ ਰਣਦੀਪ ਸਿੰਘ ਦਾ ਕੇਂਦਰ ‘ਤੇ ਤੰਜ
ਅਮਲੋਹ: ਖੇਤੀ ਕਾਨੂੰਨਾਂ (Agricultural laws) ਨੂੰ ਲੈਕੇ ਕੇਂਦਰ ਸਰਕਾਰ (Central Government) ਦਾ ਕਿਸਾਨਾਂ (FARMERS) ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ (Government of Punjab) ਦੇ ਮੰਤਰੀ ਵੀ ਇਨ੍ਹਾਂ ਤਿੰਨੇ ਨਵੇਂ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਅਮਲੋਹ ਦੀ ਆਨਾਜ ਮੰਡੀ ਵਿੱਚ ਪਹੁੰਚੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ (Cabinet Minister Kaka Randeep Singh) ਨੇ ਕੇਂਦਰ ਸਰਕਾਰ (Central Government) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਬੀਤੇ ਦਿਨੀਂ ਯੂ.ਪੀ. ‘ਚ ਕਿਸਾਨਾਂ (FARMERS) ‘ਤੇ ਕੇਂਦਰੀ ਮੰਤਰੀ ਦੇ ਪੁੱਤਰ ਵੱਲੋਂ ਗੱਡੀ ਚੜਾਉਣ ਤੇ ਗੋਲੀਆਂ ਚਲਾਉਣ ਦੀ ਵੀ ਕਾਕਾ ਰਣਦੀਪ ਸਿੰਘ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਪੂਰਨ ਤੌਰ ‘ਤੇ ਕਿਸਾਨਾਂ ਦੇ ਨਾਲ ਹੈ।