'ਹਾਕੀ ਦੇ ਜਾਦੂਗਰ' ਧਿਆਨਚੰਦ ਨਹੀਂ ਚਾਹੁੰਦੇ ਸਨ, ਕਿ ਉਨ੍ਹਾਂ ਦਾ ਮੁੰਡਾ ਹਾਕੀ ਖੇਡੇ, ਜਾਣੋ ਕੀ ਸੀ ਵਜ੍ਹਾ
ਵਿਸ਼ਵ ਕੱਪ ਜਿੱਤਣਾ ਹਰ ਕਿਸੇ ਖਿਡਾਰੀ ਦਾ ਸੁਪਨਾ ਹੁੰਦਾ ਹੈ, ਫਿਰ ਚਾਹੇ ਉਹ ਕ੍ਰਿਕਟ ਹੋਵੇ ਜਾ ਫਿਰ ਫੁੱਟਬਾਲ ਜਾ ਫਿਰ ਹਾਕੀ। ਇਸ ਜਿੱਤ ਦੀ ਖ਼ੁਸ਼ੀ ਉਹੀਂ ਖਿਡਾਰੀ ਦੱਸ ਸਕਦਾ ਹੈ, ਜਿਸ ਨੇ ਵਿਸ਼ਵ ਕੱਪ ਜਿੱਤਣ ਲਈ ਮਿਹਨਤ ਕੀਤੀ ਹੋਵੇ ਤੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੋਵੇ। ਸਾਬਕਾ ਭਾਰਤੀ ਹਾਕੀ ਖਿਡਾਰੀ ਅਸ਼ੋਕ ਕੁਮਾਰ ਉਨ੍ਹਾਂ ਖਿਡਾਰੀਆਂ ਵਿੱਚੋਂ ਹਨ, ਜਿਨ੍ਹਾਂ ਨੇ ਇਸ ਸੁਪਨੇ ਨੂੰ ਦੇਖਿਆ ਵੀ ਤੇ ਸਾਕਾਰ ਵੀ ਕੀਤਾ। ਆਓ ਉਨ੍ਹਾਂ ਇਸ ਸੁਪਨੇ ਨੂੰ ਪੂਰਾ ਕਰਨ ਪਿੱਛੇ ਦੀ ਕਹਾਣੀ ਸੁਣੀਏ ਉਨ੍ਹਾਂ ਦੀ ਹੀ ਜ਼ੁਬਾਨੀ।