ਚੋਰੀ ਦੇ ਮੋਟਰਸਕਾਈਲ ਤੇ ਫੋਨਾਂ ਸਮੇਤ ਇੱਕ ਕਾਬੂ - ਲੁਟੇਰਾਂ ਪੁਲਿਸ
ਜਲੰਧਰ: ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 1 ਲੁਟੇਰੇ ਨੂੰ ਕਾਬੂ ਕੀਤਾ ਹੈ। ਪੁਲਿਸ (POLICE) ਨੇ ਇਸ ਮੁਲਜ਼ਮ ਨੂੰ ਕਿਸੇ ਖ਼ਾਸ ਮੁਖਬਰ ਤੋਂ ਮਿਲੀ ਇਤਲਾਹ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ। ਮੀਡੀਆ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ (Sub Inspector) ਸੇਵਾ ਸਿੰਘ ਨੇ ਦੱਸਿਆ ਕਿ ਪੁਲਿਸ(POLICE) ਨੂੰ 2 ਲੁਟੇਰਿਆ ਬਾਰੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਲਈ ਨਾਕੇਬੰਦੀ ਕੀਤੀ ਗਈ, ਪਰ ਇਸ ਨਾਕੇਬੰਦੀ ਦੌਰਾਨ 2 ਲੁਟੇਰਿਆ ਵਿੱਚੋਂ ਇੱਕ ਲੁਟੇਰਾਂ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਿਹਾ, ਜਦਕਿ ਦੂਜਾ ਲੁਟੇਰਾਂ ਪੁਲਿਸ (POLICE) ਵੱਲੋਂ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਲੁਟੇਰੇ ਤੋਂ ਪੁਲਿਸ (POLICE) ਨੇ 2 ਚੋਰੀ ਦੇ ਮੋਟਰਸਾਈਕਲ (Motorcycles) ਤੇ 2 ਚੋਰੀ ਦੇ ਮੋਬਾਈਲ ਫੋਨ (Mobile phone) ਬਰਾਮਦ ਕੀਤੇ ਹਨ।