ਵਿਸ਼ਵ ਮਾਂ ਬੋਲੀ ਦਿਵਸ ਮੌਕੇ ਵਿਸ਼ੇਸ਼ ਸਮਾਗਮ - ਪੰਜਾਬੀ ਦੇ ਨਾਮਵਰ ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਕਾਂ
ਫਰੀਦਕੋਟ: ਵਿਸ਼ਵ ਮਾਂ ਬੋਲੀ ਦਿਵਸ (World Mother Language Day) ਮੌਕੇ ਭਾਸ਼ਾ ਵਿਭਾਗ ਪੰਜਾਬ (Department of Languages Punjab) ਵੱਲੋਂ ਆਲਮੀਂ ਆਦਬ ਫਾਊਂਡੇਸ਼ਨ (Alamin Adab Foundation) ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਦੇ ਨਾਮਵਰ ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਹਿੱਸਾ ਲਿਆ ਅਤੇ ਆਪਣੋ-ਆਪਣੇ ਪਰਚੇ ਪੜ੍ਹੇ। ਇਸ ਮੌਕੇ ਗੱਲਬਾਤ ਕਰਦਿਆਂ ਸਮਾਗਮ ਦੇ ਪ੍ਰਬੰਧਕ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ ਮਨਜੀਤ ਸਿੰਘ ਪੁਰੀ (District Language Officer Faridkot Manjit Singh Puri) ਨੇ ਕਿਹਾ ਕਿ ਅੱਜ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਹਿਮ ਉਪਰਾਲਾ ਕਰਦਿਆਂ ਵਿਸਵ ਮਾਂ ਬੋਲੀ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬੀ ਦੇ ਨਾਮਵਰ ਲੇਖਕ, ਚਿੰਤਕ ਅਤੇ ਬੁੱਧੀਜੀਵੀ ਡਾ. ਜੋਗਾ ਸਿੰਘ ਨੇ ਮਾਂ ਬੋਲੀ ਬਾਰੇ ਆਪਣਾ ਪਰਚਾ ਪੜ੍ਹਿਆ, ਜਿਸ ‘ਤੇ ਆਏ ਹੋਏ ਬੁੱਧੀਜੀਵੀਆ ਅਤੇ ਲੇਖਕਾਂ ਨੇ ਵਿਚਾਰ ਚਰਚਾ ਕੀਤੀ।
Last Updated : Feb 3, 2023, 8:17 PM IST