ਜਿੱਤ ਵੱਲ ਵਧ ਰਹੇ ਲਾਭ ਸਿੰਘ ਉੱਗੋਕੇ ਦਾ ਵੱਡਾ ਬਿਆਨ..ਕਿਹਾ - Punjab Assembly Elections 2022
ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 ਦੇ ਚੋਣ ਨਤੀਜਿਆਂ ਦਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦਾ ਵਿਖਾਈ ਦੇ ਰਿਹਾ ਹੈ। ਵੱਡੀ ਗਿਣਤੀ ਵਿੱਚ ਸੀਟਾਂ ਉੱਪਰ ਆਮ ਆਦਮੀ ਪਾਰਟੀ ਨੂੰ ਲੀਡ ਮਿਲ ਰਹੀ ਹੈ। ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਭਦੌੜ ਤੋਂ ਆਪ ਉਮੀਦਵਾਰ ਲਾਭ ਸਿੰਘ ਉੱਗੋਕੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਖਿਲਾਫ਼ ਜਿੱਤ ਵੱਲ ਵਧ ਰਿਹਾ ਹੈ। ਜਿੱਤ ਵੱਲ ਵਧ ਰਹੇ ਆਪ ਉਮੀਦਵਾਰ ਲਾਭ ਸਿੰਘ ਕਿਹਾ ਕਿ ਉਹ ਆਪਣੀ ਜਿੱਤ ਦਾ ਸਿਹਰਾ ਆਪਣੇ ਹਲਕੇ ਦੇ ਲੋਕਾਂ ਨੂੰ ਦੇ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਆਪ ਤੋਂ ਹੀ ਉਮੀਦ ਹੈ ਕਿ ਉਹ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ। ਆਪ ਦੀ ਸਰਕਾਰ ਬਣਨ ’ਤੇ ਕੈਬਨਿਟ ਵਿੱਚ ਸਥਾਨ ਮਿਲਣ ਦੇ ਸਵਾਲ ਤੇ ਉੱਗੋਕੇ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਉਨ੍ਹਾਂ ਦੀ ਜਿੱਥੇ ਵੀ ਡਿਊਟੀ ਲਗਾਉਣਗੇ ਉਹ ਇੱਕ ਨਿਮਾਣੇ ਵਰਕਰ ਦੀ ਤਰ੍ਹਾਂ ਕੰਮ ਕਰਨ ਲਈ ਤਿਆਰ ਹਨ।
Last Updated : Feb 3, 2023, 8:19 PM IST