ਸਮਾਜ ਸੇਵਿਕਾ ਮਨਦੀਪ ਕੌਰ ਦਾ ਮਹਿਲਾਵਾਂ ਨੂੰ ਖਾਸ ਸੁਨੇਹਾ - ਸਮਾਜ ਸੇਵਾ ਵਿਚ ਅਹਿਮ ਯੋਗਦਾਨ
ਅੰਮ੍ਰਿਤਸਰ: ਵਿਸ਼ਵ ਮਹਿਲਾ ਦਿਵਸ ( International Women Day) ’ਤੇ ਜਿੱਥੇ ਸਮਾਜ ਸਰਕਾਰ ਅਤੇ ਲੋਕ ਇਸ ਦਿਨ ਲਈ ਵਿਸ਼ੇਸ਼ ਚਰਚਾ ਕਰਨ ਦੇ ਨਾਲ ਨਾਲ ਇਸ ਦਿਵਸ ’ਤੇ ਔਰਤਾਂ ਦੇ ਸਤਿਕਾਰ, ਹੱਕ ਸਣੇ ਹੋਰਨਾਂ ਧਾਰਨਾਵਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹਨ। ਓਥੇ ਹੀ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਸਮਾਜ ਸੇਵਿਕਾ ਮਨਦੀਪ ਕੌਰ ਟਾਂਗਰਾ ਨੇ ਮਹਿਲਾ ਦਿਵਸ ’ਤੇ ਖਾਸ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਨਾਰੀ ਨੂੰ ਜਿੱਥੇ ਕਈ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੌਰਾਨ ਡਰ ਕੇ ਝੁਕਣ ਨਹੀਂ ਬਲਕਿ ਡਟਕੇ ਅਜਿਹੇ ਹਲਾਤਾਂ ਦਾ ਸਾਹਮਣਾ ਕਰਨਾ ਹੀ ਤੁਹਾਡੇ ਹੌਂਸਲੇ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਸਮਾਜ ਸੇਵਿਕਾ ਮਨਦੀਪ ਕੌਰ ਟਾਂਗਰਾ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਹਨ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਹੁਣ ਤੱਕ ਹਜ਼ਾਰਾਂ ਲੋੜਵੰਦ ਅਤੇ ਸਕੂਲੀ ਬੱਚਿਆਂ ਨੂੰ ਬੂਟ ਆਦਿ ਸਮੇਤ ਹੋਰਨਾਂ ਵਸਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ।
Last Updated : Feb 3, 2023, 8:19 PM IST