ਸਮਾਜਸੇਵੀ ਸੰਸਥਾ ਸਹਾਰਾ ਸਰਵਿਸ ਸੁਸਾਇਟੀ ਵੱਲੋਂ ਲਾਵਾਰਿਸ ਲਾਸ਼ਾਂ ਦੀਆਂ ਅਸਥੀਆਂ ਜਲ ਪ੍ਰਵਾਹ
ਫ਼ਰੀਦਕੋਟ: ਫ਼ਰੀਦਕੋਟ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਹਾਰਾ ਸਰਵਿਸ ਸੁਸਾਇਟੀ ਵੱਲੋਂ ਕਰੀਬ 60 ਲਾਵਾਰਿਸ ਲਾਸ਼ਾਂ ਦੀਆਂ ਅਸਥੀਆਂ ਫਰੀਦਕੋਟ ਵਿਖੇ ਪੂਰੇ ਸਨਮਾਨ ਨਾਲ ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਜਲ ਪ੍ਰਵਾਹ ਕੀਤੀਆਂ। ਜਿਕਰਯੋਗ ਹੈ ਕਿ ਸਹਾਰਾ ਸਰਵਿਸ ਸੁਸਾਇਟੀ ਬੀਤੇ ਕਰੀਬ 20 ਸਾਲਾਂ ਤੋਂ ਫਰੀਦਕੋਟ ਅਤੇ ਆਸ ਪਾਸ ਦੇ ਇਲਾਕੇ ਵਿਚ ਮਿਲਣ ਵਾਲੀਆਂ ਲਾਵਾਰਿਸ ਲਾਸ਼ਾਂ ਦਾ ਪੂਰੇ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਅਤੇ ਸਾਲ ਬਾਅਦ ਉਹਨਾਂ ਲਾਵਾਰਿਸ ਲਾਸ਼ਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਨਸਾਨ ਨੇ ਜਨਮ ਲਿਆ ਉਸ ਨੇ ਇਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਹੋ ਮੌਤ ਦੇ ਅਗੋਸ ਵਿਚ ਚਲੇ ਜਾਂਦੇ ਹਨ ਅਤੇ ਕਿਸੇ ਕਾਰਨ ਵਸ਼ ਉਹਨਾਂ ਦੀ ਪਹਿਚਾਣ ਨਹੀਂ ਹੋ ਪਾਉਂਦੀ ਤਾਂ ਸਹਾਰਾ ਸਰਵਿਸ ਸੁਸਾਇਟੀ ਉਹਨਾਂ ਦਾ ਪੂਰੇ ਰੀਤੀ ਰਿਵਾਜ ਮੁਤਾਬਿਕ ਅੰਤਿਮ ਸੰਸਕਾਰ ਕਰਦੀ ਹੈ।
Last Updated : Feb 3, 2023, 8:21 PM IST