ਨਿਮਰਤਾ ਭਰੇ ਅੰਦਾਜ਼ 'ਚ ਦੱਸੀ ਉੱਘੇ ਕਲਾਕਾਰ ਯੋਗਰਾਜ ਸਿੰਘ ਨੇ 'ਅਰਦਾਸ' ਦੀ ਮੱਹਤਤਾ - Ardass karan
ਚੰਡੀਗੜ੍ਹ : 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ।ਇਸ ਦੇ ਚਲਦਿਆਂ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਇਕ ਵੀਡੀਓ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ 27 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦੇ ਗੀਤ 'ਸਤਿਗੁਰੂ ਪਿਆਰੇ' ਦਾ ਜ਼ਿਕਰ ਕਰ ਰਹੇ ਹਨ। ਇਸ ਵੀਡੀਓ ਰਾਹੀਂ ਉਨ੍ਹਾਂ ਦੱਸਿਆ ਹੈ ਕਿ ਸੱਚੇ ਦਿਲੋਂ ਕੀਤੀ ਅਰਦਾਸ ਹਮੇਸ਼ਾ ਵਾਹਿਗੁਰੂ ਦੇ ਦਰ 'ਤੇ ਕਬੂਲ ਹੁੰਦੀ ਹੈ।