Public Review: 'ਸ਼ਿਕਾਰਾ' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਬੋਲੇ- 'ਫ਼ਿਲਮ ਨਹੀਂ ਦਰਦ ਹੈ' - ਸ਼ਿਕਾਰਾ
ਸਾਲ 1990 ਵਿੱਚ ਘਾਟੀ ਤੋਂ ਕਸ਼ਮੀਰੀ ਪੰਡਿਤਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਸੀ। ਉਸ ਸਮੇਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਫ਼ਿਲਮ 'ਸ਼ਿਕਾਰਾ'। ਫ਼ਿਲਮ ਦੀ ਕਹਾਣੀ ਨਵੀਂ ਵਿਆਹੀ ਜੋੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਜਿਨ੍ਹਾਂ ਨੂੰ ਮਾੜੇ ਹਾਲਾਤਾਂ ਕਰਕੇ ਰਾਤੋ-ਰਾਤ ਆਪਣਾ ਘਰ ਤੇ ਕਸ਼ਮੀਰ ਛੱਡਣਾ ਪਿਆ। ਵਿਧੂ ਵਿਨੋਦ ਚੋਪੜਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਰਿਲੀਜ਼ ਹੋ ਗਈ ਹੈ। ਪਹਿਲੇ ਹੀ ਦਿਨ ਫ਼ਿਲਮ ਨੂੰ ਦੇਖ ਥੀਏਟਰ ਤੋਂ ਬਾਹਰ ਨਿਕਲੇ ਦਰਸ਼ਕਾਂ ਨੇ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਨਹੀਂ ਬਲਕਿ ਇੱਕ ਦਰਦ ਹੈ।