ਪਿਆਰ 'ਤੇ ਵਿੱਕੀ ਕੌਸ਼ਲ ਨੇ ਦਿੱਤਾ ਦਿਲਚਸਪ ਜਵਾਬ - Vicky Kaushal
ਅਦਾਕਾਰ ਵਿੱਕੀ ਕੌਸ਼ਲ ਨੇ ਥੋੜੇ ਸਮੇਂ ਵਿੱਚ ਹੀ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਹਰ ਇੱਕ ਦੇ ਦਿਲ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੂੰ ਇੱਕ ਬਾ ਕਮਾਲ ਅਦਾਕਾਰ ਦੇ ਤੌਰ 'ਤੇ ਪਛਾਣਿਆ ਜਾਂਦਾ ਹੈ। ਹਾਲ ਹੀ ਵਿੱਚ ਵਿੱਕੀ ਦਾ ਗੀਤ 'ਪਛਤਾਓਗੇ' ਰਿਲੀਜ਼ ਹੋਇਆ। ਇਸ ਗੀਤ 'ਚ ਵਿੱਕੀ ਨੂੰ ਪਿਆਰ 'ਚ ਬੇਵਾਫਾਈ ਮਿਲਦੀ ਹੈ। ਇਸ ਧੋਖੇ ਕਾਰਨ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਦਿੰਦਾ ਹੈ। ਕਾਬਿਲ-ਏ-ਗੌਰ ਹੈ ਕਿ ਹੁਣ ਤੱਕ ਕਿਸੇ ਵੀ ਫ਼ਿਲਮ 'ਚ ਵਿੱਕੀ ਨੂੰ ਪਿਆਰ ਨਸੀਬ ਨਹੀਂ ਹੋਇਆ ਹੈ। ਇਹ ਹੀ ਸਵਾਲ ਜਦੋਂ ਵਿੱਕੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਬੜਾ ਹੀ ਦਿਲਚਸਪ ਜਵਾਬ ਦਿੱਤਾ।