ਸੁਪਰਸਟਾਰ ਰਜਨੀਕਾਂਤ ਪੁੱਜੇ ਈਟੀਵੀ ਭਾਰਤ - Superstar Rajinikanth shootings
ਐਤਵਾਰ ਨੂੰ ਸੁਪਰਸਟਾਰ ਰਜਨੀਕਾਂਤ ਨੇ ਰਾਮੋਜੀ ਫ਼ਿਲਮ ਸਿੱਟੀ ਹੈਦਰਬਾਦ 'ਚ ਸ਼ਿਰਕਤ ਕੀਤੀ। ਪਦਮ ਵਿਭੂਸ਼ਨ ਰਜਨੀਕਾਂਤ ਨੇ ਆਪਣੇ ਫ਼ਿਲਮ ਸਿਟੀ 'ਚ ਹੋ ਰਹੇ ਸ਼ੂਟ ਤੋਂ ਸਮਾਂ ਕੱਢ ਕੇ ਈਟੀਵੀ ਭਾਰਤ ਦੇ ਦਫ਼ਤਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕੰਮ ਬਾਰੇ ਪੁੱਛਗਿੱਛ ਵੀ ਕੀਤੀ। ਸੁਪਰਸਟਾਰ ਰਜਨੀਕਾਂਤ ਨਿਊਜ਼ ਰੂਮ ਵਿੱਚ ਵੱਖ-ਵੱਖ ਡੈਸਕਾਂ 'ਤੇ ਗਏ ਅਤੇ ਉਨ੍ਹਾਂ ਕੰਮ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਈਟੀਵੀ ਭਾਰਤ ਦੇ ਡਿਜ਼ੀਟਲ ਪਲੈਟਫ਼ਾਰਮ ਦੀ ਸ਼ਲਾਘਾ ਕੀਤੀ।