ਵੇਖੋ ਵੀਡੀਓ :1 ਸਾਲ ਮਗਰੋਂ ਪਿਤਾ ਨੂੰ ਮਿਲ ਕੇ ਈਮੋਸ਼ਨਲ ਹੋਈ ਸੋਨਮ ਕਪੂਰ - ਅਨਿਲ ਕਪੂਰ
ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਬੀਤੀ ਰਾਤ ਲੰਡਨ ਤੋਂ ਮੁੰਬਈ ਵਾਪਸ ਪਰਤੀ। ਸੋਨਮ ਕਪੂਰ ਨੂੰ ਮੁੰਬਈ ਏਅਰਪੋਰਟ 'ਤੇ ਨੀਲੇ ਤੇ ਸਲੇਟੀ ਰੰਗ ਦੀ ਪ੍ਰਿੰਟਿਜ ਡ੍ਰੈਸ ਵਿੱਚ ਸਪੌਟ ਕੀਤਾ ਗਿਆ। ਸੋਨਮ ਨੂੰ ਲੈਣ ਲਈ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਏਅਰਪੋਰਟ 'ਤੇ ਪੁੱਜੇ ਸਨ। ਇਸ ਦੌਰਾਨ ਸੋਨਮ ਨੇ ਬੜੇ ਪਿਆਰ ਨਾਲ ਆਪਣੇ ਪਿਤਾ ਨੂੰ ਗਲੇ ਲਗਾਇਆ। 1 ਸਾਲ ਮਗਰੋਂ ਪਿਤਾ ਨੂੰ ਮਿਲ ਕੇ ਸੋਨਮ ਈਮੋਸ਼ਨਲ ਹੋ ਗਈ। ਦੱਸਣਯੋਗ ਹੈ ਕਿ ਬੀਤੇ 1 ਸਾਲ ਤੋਂ ਕੋਰੋਨਾ ਮਹਾਂਮਾਰੀ ਦੇ ਚਲਦੇ ਸੋਨਮ ਕਪੂਰ ਆਪਣੇ ਪਿਤਾ ਤੋਂ ਦੂਰ ਲੰਡਨ ਵਿੱਚ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ।