ਸੋਸ਼ਲ ਮੀਡੀਆ 'ਤੇ ਬਣਦੇ ਵਿਦਵਾਨਾਂ ਨੂੰ ਸਿੱਧੂ ਮੂਸੇਵਾਲੇ ਦਾ ਖ਼ਾਸ ਸੁਨੇਹਾ - Sidhu Moosewala controversy
ਸਿੱਧੂ ਮੂਸੇਵਾਲਾ ਦਾ ਨਿਊਜ਼ੀਲੈਂਡ 'ਚ ਸ਼ੋਅ ਸੀ। ਇਸ ਸ਼ੋਅ 'ਚ ਗਾਇਕ ਨੇ ਇੱਕ ਵੱਖਰੇ ਅੰਦਾਜ਼ 'ਚ ਐਂਟਰੀ ਕੀਤੀ, ਇਸ ਐਂਟਰੀ 'ਚ ਸਿੱਧੂ ਮੂਸੇਵਾਲਾ ਦੇ ਹੱਥ 'ਚ ਹੱਥਕੜੀਆਂ ਲੱਗੀਆਂ ਹੋਈਆਂ ਹਨ। ਸਿੱਧੂ ਮੂਸੇਵਾਲੇ ਦੀ ਐਂਟਰੀ ਦੀ ਵੀਡੀਓ ਨੂੰ ਐਡੀਟ ਕਰਕੇ ਕੁਝ ਲੋਕਾਂ ਨੇ ਇਹ ਖ਼ਬਰ ਵਾਇਰਲ ਕਰ ਦਿੱਤੀ ਕਿ ਸਿੱਧੂ ਮੂਸੇਵਾਲਾ ਆਕਲੇਂਡ 'ਚ ਗ੍ਰਿਫ਼ਤਾਰ ਹੋ ਗਿਆ ਹੈ। ਇਹ ਖ਼ਬਰ ਉਸ ਵੇਲੇ ਝੂਠੀ ਸਾਬਿਤ ਹੋਈ ਜਦੋਂ ਐਂਟਰੀ ਦੀ ਪੂਰੀ ਵੀਡੀਓ ਸਾਹਮਣੇ ਆਈ। ਦੱਸਦਈਏ ਕਿ ਇਸ ਲਾਇਵ ਸ਼ੋਅ 'ਚ ਸੋਸ਼ਲ ਮੀਡੀਆ 'ਤੇ ਬਣਦੇ ਵਿਦਵਾਨਾਂ ਨੂੰ ਸਿੱਧੂ ਮੂਸੇਵਾਲਾ ਨੇ ਖ਼ਾਸ ਸੁਨੇਹਾ ਦਿੱਤਾ ਹੈ।