ਮਾਨਸਾ ‘ਚ ਦੁਕਾਨਦਾਰਾਂ ਦੇ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ - ਰੋਸ ਦੀ ਲਹਿਰ
ਮਾਨਸਾ:ਕੋਰੋਨਾ ਦੇ ਵਧੇ ਰਹੇ ਪ੍ਰਕੋਪ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਸੂਬੇ ਚ ਸਖਤੀ ਵਧਾਈ ਜਾ ਰਹੀ ਹੈ। ਇਸ ਸਖਤੀ ਨੂੰ ਲੈਕੇ ਆਮ ਲੋਕਾਂ ਚ ਸਰਕਾਰ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਵੱਡੀ ਗਿਣਤੀ ਚ ਦੁਕਾਨਦਾਰ ਵਰਗ ਵੀ ਸਰਕਾਰ ਦੇ ਖਿਲਾਫ਼ ਰੋਸ ਜਤਾ ਰਿਹਾ ਹੈ।ਮਾਨਸਾ ਚ ਦੁਕਾਨਦਾਰਾਂ ਦੇ ਵਲੋਂ ਸਰਕਾਰ ਖਿਲਾਫ਼ ਰੋਸ ਜਤਾਉਂਦੇ ਹੋਏ ਪੰਜਾਬ ਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਇਆ ਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸ ਦੌਰਾਨ ਦੁਕਾਨਦਾਰਾਂ ਦੇ ਵਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਉਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ।ਦੁਕਾਨਦਾਰਾਂ ਨੇ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹੈ ਕਿ ਜੇ ਸਰਕਾਰ ਸਾਰਿਆ ਲੋਕਾਂ ਲਈ ਸੋਚ ਰਹੀ ਹੈ ਤਾਂ ਘਰ ਘਰ ਸੁਵਿਧਾਵਾਂ ਦੇਵੇ ਅਤੇ ਠੇਕੇ ਬੰਦ ਕਰਕੇ ਸੰਪੂਰਣ ਕਰਫਿਊ ਲਗਾ ਦਵੇ।