ਵੇਖੋ ਵੀਡੀਓ : ਸ਼ਨਾਯਾ ਕਪੂਰ ਦੇ ਡਾਂਸ ਦੀ ਵੀਡੀਓ ਹੋਈ ਵਾਇਰਲ - ਬਾਲੀਵੁੱਡ ਨਿਊਜ਼
ਮੁੰਬਈ :ਬਾਲੀਵੁੱਡ ਅਦਾਕਾਰ ਸੰਜੈ ਕਪੂਰ ਤੇ ਮਾਹੀ ਕਪੂਰ ਦੀ ਧੀ ਸ਼ਨਾਯਾ ਕਪੂਰ ਬਾਲੀਵੁੱਡ ਵਿੱਚ ਡੈਬਯੂ ਕਰਨ ਲਈ ਜਮ ਕੇ ਮਿਹਨਤ ਕਰ ਰਹੀ ਹੈ। ਸ਼ਨਾਯਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਸ਼ਨਾਯਾ ਕਪੂਰ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਉਹ ਸ਼ਾਨਦਾਰ ਬੈਲੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸ਼ਨਾਯਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਸ਼ਨਾਯਾ ਦੇ ਨਾਲ ਉਸ ਦੀ ਡਾਂਸ ਟ੍ਰੇਨਰ ਸੰਜਨਾ ਮਥਰਿਆ ਵੀ ਹੈ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਬੇਹਦ ਪਸੰਦ ਕੀਤੀ ਜਾ ਰਹੀ ਹੈ। ਸਟਾਰ ਕਿਡਸ ਨਵਯਾ ਨਵੇਲੀ, ਸੂਹਾਨਾ ਖਾਨ ਤੇ ਸੰਜੈ ਕਪੂਰ ਨੇ ਵੀਡੀਓ 'ਤੇ ਕੁਮੈਂਟ ਕਰਕੇ ਸ਼ਨਾਯਾ ਦਾ ਹੌਸਲਾ ਵਧਾਇਆ।