ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੈ ਗੀਤ 'ਪੰਜਾਬੀ ਬੋਲੀ' - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਹਿੰਦੀ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਤੋਂ ਬਾਅਦ ਚਾਰੇ ਪਾਸੇ ਹੀ ਹਾਹਾਕਾਰ ਹੋ ਗਈ। ਇਹ ਮਾਮਲਾ ਇਨ੍ਹਾਂ ਭੱਖ਼ ਗਿਆ ਕਿ ਪੰਜਾਬੀ ਗਾਇਕੀ ਦੇ ਥੰਮ ਮੰਨ੍ਹੇ ਜਾਣ ਵਾਲੇ ਗੁਰਦਾਸ ਮਾਨ ਵੀ ਬੱਚ ਨਹੀਂ ਸਕੇ। ਦੱਸ ਦਈਏ ਕਿ ਦੇਸ਼ ਵਿੱਚ ਮੱਚੀ ਇਸ ਉਥਲ ਪੁਥਲ ਤੋਂ ਬਾਅਦ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਅਮੀਰ ਪੰਜਾਬੀ ਬੋਲੀ ਨੂੰ ਦਰਸਾਉਂਦਾ ਇੱਕ ਗਾਣਾ ਰੀਲੀਜ਼ ਕੀਤਾ ਹੈ। ਇੱਕ ਦੇਸ਼ ਇੱਕ ਭਾਸ਼ਾ ਦੇ ਰੌਲੇ ਦੌਰਾਨ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੋਲੀ ਅਤੇ ਆਪਣੀ ਪੱਛਾਣ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੋ ਸਕਣ।