ਰਫ਼ਤਾਰ ਨੇ ਕੀਤੀ ਕਲਾਕਾਰਾਂ ਦੇ ਪੱਖ ਦੀ ਗੱਲ - ਗ਼ਲਤ ਕੰਟੇਂਟ ਨੂੰ ਸੈਂਸਰ ਕਰਨ 'ਤੇ ਆਪਣੇ ਵਿਚਾਰ
ਚੰਡੀਗੜ੍ਹ : ਗਾਇਕ ਅਤੇ ਰੈਪਰ ਰਫ਼ਤਾਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਗ਼ਲਤ ਕੰਨਟੈਂਟ ਨੂੰ ਸੈਂਸਰ ਕਰਨ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਫ਼ਤਾਰ ਕਿਹਾ ਕਿ ਕਲਾਕਾਰਾਂ ਨੂੰ ਦਰਸ਼ਕਾਂ ਦੇ ਤੌਰ 'ਤੇ ਵੀ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਲਾਕਾਰਾਂ ਦਾ ਪੱਖ ਪੂਰਦੇ ਹੋਏ ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਨੂੰ ਆਪਣੀ ਕਲਾ ਵਿਖਾਉਣ ਤੋਂ ਕੋਈ ਨਹੀਂ ਰੋਕ ਸਕਦਾ।