ਪੰਜਾਬੀ ਸਿੰਗਰ ਕੌਰ ਬੀ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ - coronavirus
ਫੇਸਬੁੱਕ ਪੇਜ ਰਾਹੀਂ ਪੰਜਾਬੀ ਸਿੰਗਰ ਕੌਰ ਬੀ ਨੇ ਲੋਕਾਂ ਨੂੰ ਦੱਸਿਆ ਕਿ ਉਸ ਨੂੰ ਪ੍ਰਸ਼ਾਸਨ ਅਤੇ ਮੀਡੀਆ ਗ਼ਲਤ ਖਬਰਾਂ ਛਾਪ ਕੇ ਬਦਨਾਮ ਕਰ ਰਿਹਾ ਹੈ, ਜਦੋਂ ਕਿ ਉਹ ਕਿਸੇ ਵੀ ਤਰ੍ਹਾਂ ਦੇ ਇਕਾਂਤਵਾਸ ਵਿੱਚ ਨਹੀਂ ਹੈ। ਕੌਰ ਬੀ ਨੇ ਆਪਣੇ ਫੇਸਬੁੱਕ ਪੇਜ 'ਤੇ ਕੁਝ ਖ਼ਬਰਾਂ ਦੀ ਕਟਿੰਗ ਪਾ ਕੇ ਕਿਹਾ ਸੀ ਕਿ ਇਹ ਝੂਠੀਆਂ ਖਬਰਾਂ ਹਨ ਤੇ ਕੋਰੋਨਾ ਵਾਇਰਸ ਕਰ ਕੇ ਉਸ ਨੂੰ ਕਿਸੇ ਵੀ ਤਰ੍ਹਾਂ ਇਕਾਂਤਵਾਸ ਕਰਨ ਲਈ ਨਹੀਂ ਕਿਹਾ ਗਿਆ ਹੈ, ਜਿਸ ਦੇ ਚੱਲਦਿਆਂ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੌਰ ਬੀ ਦੀ ਟ੍ਰੈਵਲ ਹਿਸਟਰੀ ਹੈ, ਜਿਸ ਕਰਕੇ ਉਸ ਨੂੰ ਘਰ ਵਿੱਚ ਰਹਿਣ ਲਈ ਹੀ ਕਿਹਾ ਗਿਆ ਹੈ ਤੇ ਉਹ 30 ਮਾਰਚ ਨੂੰ ਮੁਹਾਲੀ ਤੋਂ ਆਪਣੇ ਜੱਦੀ ਪਿੰਡ ਸੰਗਰੂਰ ਦੇ ਮੂਨਕ ਆਈ ਸੀ।