ਇੱਕ ਫ਼ੌਜੀ ਦੇ ਜੀਵਨ 'ਤੇ ਆਧਾਰਿਤ ਹੈ ਫ਼ਿਲਮ 'ਸਾਕ' - Public review of punjabi film saak
ਚੰਡੀਗੜ੍ਹ: ਇਸ ਸਾਲ ਪੰਜਾਬੀ ਇੰਡਸਟਰੀ ਵਿੱਚ ਫ਼ਿਲਮਾਂ ਦਾ ਕਾਫ਼ੀ ਬੋਲ ਬਾਲਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਸਾਕ' ਦਰਸ਼ਕਾਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਰਹੀ ਹੈ। ਫ਼ਿਲਮ ਦੀ ਕਹਾਣੀ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਇੱਕ ਫ਼ੌਜੀ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਲੋਕਾਂ ਵੱਲੋਂ ਫ਼ਿਲਮ ਨੂੰ ਕਾਫ਼ੀ ਸਰਹਾਇਆ ਗਿਆ। ਉੱਥੇ ਹੀ ਦਰਸ਼ਕਾਂ ਵੱਲੋਂ ਸਾਰਿਆਂ ਕਲਾਕਾਰਾਂ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ ਗਿਆ। ਇਸ ਫ਼ਿਲਮ ਵਿੱਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ ਵਿੱਚ ਨਜ਼ਰ ਆਏ। ਇਸ ਫ਼ਿਲਮ ਨੂੰ ਕਮਲਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।