Public Review:'ਸਾਹੋ' ਦੇ ਐਕਸ਼ਨ ਦੀ ਹੋ ਰਹੀ ਖ਼ੂਬ ਸ਼ਲਾਘਾ - ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫ਼ਿਲਮ ਸਾਹੋ
ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫ਼ਿਲਮ ਸਾਹੋ ਵੱਡੇ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਟਿਕਟ ਕਾਊਂਟਰ 'ਤੇ ਪਹਿਲਾਂ ਹੀ ਰਿਕਾਰਡ ਤੋੜ ਰਹੀ ਹੈ। 350 ਕਰੋੜ 'ਚ ਬਣੀ ਇਸ ਫ਼ਿਲਮ ਦੀ ਖ਼ੂਬ ਤਾਰੀਫ਼ ਹੋ ਰਹੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਵੀ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਗਿਆ ਸੀ। ਦਰਸ਼ਕਾਂ ਨੂੰ ਇਹ ਫ਼ਿਲਮ ਪਸੰਦ ਆਈ ਹੈ ਜਾਂ ਨਹੀਂ ਦੇਖੋ ਇਸ ਵੀਡੀਓ ਰਾਹੀਂ..