ਜਾਣੋ ਕਿ ਰਹੀ ਫ਼ਿਲਮ 'ਲਾਲ ਕਪਤਾਨ' 'ਤੇ ਲੋਕਾਂ ਪ੍ਰਤੀਕ੍ਰਿਆਂ - ਅਦਾਕਾਰ ਸੈਫ਼ ਅਲੀ ਖ਼ਾਨ
ਅਦਾਕਾਰ ਸੈਫ਼ ਅਲੀ ਖ਼ਾਨ ਦੀ ਥ੍ਰਿਲਰ ਫ਼ਿਲਮ 'ਲਾਲ ਕਪਤਾਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਨਵਦੀਪ ਸਿੰਘ ਵਲੋਂ ਨਿਰਦੇਸ਼ਤ ਇਹ ਫ਼ਿਲਮ ਇੱਕ ਨਾਗਾ ਸਾਧੂ ਦੀ ਕਹਾਣੀ ਦੱਸਦੀ ਹੈ, ਜੋ ਇੱਕ ਇਮਾਨਦਾਰ ਸ਼ਿਕਾਰੀ ਵੀ ਹੈ। ਫ਼ਿਲਮ 'ਚ ਸੈਫ਼ ਖ਼ਤਰਨਾਕ ਨਾਗਾ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਵਿੱਚ ਜ਼ੋਇਆ ਹੁਸੈਨ ਮਾਨਵ ਵਿਜ ਅਤੇ ਦੀਪਕ ਡੋਬਰਿਆਲ ਵੀ ਨਜ਼ਰ ਆ ਰਹੇ ਹਨ। ਸੋਨਾਕਸ਼ੀ ਸਿਨਹਾ ਵੀ ਫ਼ਿਲਮ 'ਚ ਕੈਮਿਓ ਕਰਦੀ ਨਜ਼ਰ ਆ ਰਹੀ ਹੈ। ਆਓ ਹੁਣ ਵੇਖੀਏ ਕਿ ਇਸ ਫ਼ਿਲਮ ਨੂੰ ਵੇਖਣ ਤੋਂ ਬਾਅਦ ਦਰਸ਼ਕਾਂ ਦਾ ਕੀ ਕਹਿਣਾ ਹੈ।