Public Review : ਦਰਸ਼ਕਾਂ ਨੂੰ ਪਸੰਦ ਆਈ 'ਮੰਲਗ' ਅਨਿਲ ਕਪੂਰ ਦੀ ਅਦਾਕਾਰੀ ਨੇ ਜਿੱਤਿਆ ਦਿਲ - aditya and disha starrer film malang
ਅਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਦੀ ਫ਼ਿਲਮ 'ਮੰਲਗ' ਸਿਨੇਮਾਘਰਾਂ ਵਿੱਚ ਦਸਤਕ ਦੇ ਚੁੱਕੀ ਹੈ। ਮੋਹਿਤ ਸੂਰੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਨੂੰ ਦਰਸ਼ਕਾਂ ਤੋਂ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਰਹੀ ਹੈ। ਦਰਸ਼ਕਾਂ ਨੂੰ ਫ਼ਿਲਮ ਦੀ ਕਹਾਣੀ ਕਾਫ਼ੀ ਪਸੰਦ ਆਈ। ਉੱਥੇ ਲੋਕ ਅਨਿਲ ਕਪੂਰ ਦੀ ਅਦਾਕਾਰੀ ਨੂੰ ਵੀ ਕਾਫ਼ੀ ਪਸੰਦ ਕਰ ਰਹੇ ਹਨ। ਲੋਕਾਂ ਨੇ ਫ਼ਿਲਮ ਦੇ ਨਿਰਦੇਸ਼ਨ ਨੂੰ ਵੀ ਖ਼ਾਸ ਪਸੰਦ ਕੀਤਾ ਹੈ ਤੇ ਕਿਹਾ ਕਿ ਇਹ ਉਨ੍ਹਾਂ ਦੀ ਉਮੀਦਾਂ 'ਤੇ ਖਰੀ ਉਤਰੀ ਹੈ। ਦਰਸ਼ਕਾਂ ਨੂੰ ਫ਼ਿਲਮ ਦਾ ਸੰਸਪੈਂਸ ਫੈਕਟਰ ਵੀ ਪਸੰਦ ਆਇਆ ਹੈ।