Public Review:ਦਰਸ਼ਕਾਂ ਨੂੰ ਪਸੰਦ ਆਇਆ ਕੰਗਨਾ ਅਤੇ ਜੱਸੀ ਦਾ 'ਪੰਗਾ' - ਪੰਗਾ ਦਾ ਰਿਵਿਊ
ਮੁੰਬਈ: ਕੰਗਨਾ ਰਣੌਤ ਦੀ ਫ਼ਿਲਮ 'ਪੰਗਾ' 24 ਜਨਵਰੀ ਨੂੰ ਰਿਲੀਜ਼ ਹੋ ਗਈ ਹੈ। ਫ਼ਿਲਮ ਵਿੱਚਲ ਕੰਗਨਾ ਇੱਕ ਮਾਂ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ, ਜੋ ਇੱਕ ਸਮੇਂ ਵਿੱਚ ਕਬੱਡੀ ਦੀ ਨੈਸ਼ਨਲ ਖਿਡਾਰਣ ਵੀ ਰਹਿ ਚੁੱਕੀ ਹੈ। ਇੱਕ ਅਜਿਹਾ ਸਮਾਂ ਆਉਂਦਾ ਹੈ ਜਦ ਉਹ ਕੱਬਡੀ ਦੇ ਮੈਦਾਨ ਵਿੱਚ ਵਾਪਸ ਆਉਣ ਦਾ ਫੈਸਲਾ ਕਰਦੀ ਹੈ ਤੇ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਪੰਗਾ ਲੈਣ ਦਾ ਸੋਚਦੀ ਹੈ। ਇਸ ਤੋਂ ਇਲਾਵਾ ਫ਼ਿਲਮ ਵਿੱਚ ਪੰਜਾਬੀ ਗਾਇਕ ਜੱਸੀ ਗਿੱਲ ਕੰਗਨਾ ਦੇ ਪਤੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਪਹਿਲੇ ਦਿਨ ਫ਼ਿਲਮ ਨੂੰ ਦੇਖਣ ਆਏ ਦਰਸ਼ਕਾਂ ਨੇ ਫ਼ਿਲਮ ਨੂੰ ਬੇਹੱਦ ਸ਼ਾਨਦਾਰ ਕਿਹਾ ਤੇ ਫ਼ਿਲਮ ਵਿੱਚ ਕੰਗਨਾ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ। ਇਸ ਦੇ ਨਾਲ ਹੀ ਫ਼ਿਲਮ ਦੇ ਗਾਣੇ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਏ ਹਨ।