'ਇੱਕ ਦੇਸ਼ ਇੱਕ ਭਾਸ਼ਾ' ਦੀ ਹਮਾਇਤ ਕਰ ਵਿਵਾਦਾਂ 'ਚ ਘਿਰੇ ਗੁਰਦਾਸ ਮਾਨ
ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣ ਵਾਲੇ ਗੁਰਦਾਸ ਮਾਨ ਦਾ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਗੁਰਦਾਸ ਮਾਨ ਨੇ ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ 'ਚ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ ਹੈ। ਇਸ ਬਿਆਨ ਨੂੰ ਲੈ ਕੇ ਗੁਰਦਾਸ ਮਾਨ ਵਿਵਾਦਾਂ ਦੇ ਵਿੱਚ ਘਿਰ ਗਏ ਹਨ। ਗੁਰਦਾਸ ਮਾਨ ਦੇ ਇਸ ਬਿਆਨ ਨੂੰ ਲੈ ਕੇ ਕੈਨੇਡਾ 'ਚ ਉਨ੍ਹਾਂ ਵਿਰੁੱਧ ਧਰਨੇ ਵੀ ਲੱਗ ਰਹੇ ਹਨ।