ਪ੍ਰੀਤੀ ਸਪਰੂ ਨੇ ਦੱਸੇ ਫ਼ਿਲਮ 'ਤੇਰੀ ਮੇਰੀ ਗੱਲ ਬਣਗੀ' ਦੇ ਕਿੱਸੇ - ਫ਼ਿਲਮ 'ਤੇਰੀ ਮੇਰੀ ਗੱਲ ਬਣਗੀ'
ਫ਼ਿਲਮ 'ਤੇਰੀ ਮੇਰੀ ਗੱਲ ਬਣਗੀ' ਦੇ ਵਿੱਚ ਬਤੌਰ ਨਿਰਦੇਸ਼ਕ ਪ੍ਰੀਤੀ ਸਪਰੂ ਕੰਮ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਪ੍ਰੀਤੀ ਸਪਰੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਦੱਸਿਆ ਕਿ ਫ਼ਿਲਮ 'ਚ ਨਿਰਦੇਸ਼ਨ ਕਰਨ ਤੋਂ ਇਲਾਵਾ ਉਹ ਇਸ ਫ਼ਿਲਮ 'ਚ ਰੂਬੀਨਾ ਬਾਜਵਾ ਦੀ ਪ੍ਰੋਫ਼ੈਸਰ ਵਜੋਂ ਵੀ ਕਿਰਦਾਰ ਅਦਾ ਕਰਨਗੇ।