ਬੱਬੂ ਮਾਨ: ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਂਝੇ ਕੀਤੇ ਆਪਣੇ ਜਜ਼ਬਾਤ - ਬੱਬੂ ਮਾਨ ਦਾ ਨਵਾਂ ਗਾਣਾ
ਕਰਤਾਰਪੁਰ ਲਾਂਘਾ ਖੁੱਲਣ ਨੂੰ ਸਿਰਫ਼ 2 ਕੁ ਹਫ਼ਤੇ ਰਹਿ ਗਏ ਹਨ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਗੀਤ ਨਾਲ ਲੋਕਾਂ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ। ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪੈਣ ਵਾਲਾ ਹੈ। ਈਟੀਵੀ ਭਾਰਤ ਦੀ ਵੱਲੋਂ ਅਸੀ ਆਸ ਕਰਦੇ ਹਾਂ ਕਿ ਇਹ ਲਾਂਘਾ ਅਮਨ ਸ਼ਾਂਤੀ ਨਾਲ ਖੁੱਲ ਜਾਵੇ ਤੇ ਲੋਕ ਕਰਤਾਰਪੁਰ ਜਾ ਗੁਰੂਘਰ ਦੇ ਦਰਸ਼ਨ ਕਰ ਸਕਣ।